Press Note AMS Punjabi 16-04-2026

 ਮਿਤੀ: 16.04. 2026

ਪ੍ਰੈਸ ਨੋਟ

 ਡਾ. ਅੰਬੇਡਕਰ ਦਾ ਵਿਚਾਰ ਕਦੇ ਵੀ ਬੁੱਢਾ ਨਹੀਂ ਹੋ ਸਕਦਾ – ਡਾ. ਅਨਵਰ ਪਾਸ਼ਾ

ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦਾ ਸਿਧਾਂਤ ਹੀ ਦੇਸ਼ ਨੂੰ ਬਚਾਅ ਸਕਦਾ – ਕਾਮਰੇਡ ਪਾਸਲਾ

ਜਲੰਧਰ (     ): ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਡਾ. ਅੰਬੇਡਕਰ ਸਾਹਿਬ ਦੇ 135ਵੇਂ ਜਨਮਦਿਨ ਤੇ ਆਯੋਜਿਤ ਇਕ ਵਿਸ਼ਾਲ ਸਮਾਰੋਹ ਵਿੱਚ ਜੇਐਨਯੂ ਨਵੀਂ ਦਿੱਲੀ ਦੇ ਵਿਦਵਾਨ ਪ੍ਰੋਫੈਸਰ ਡਾ. ਸਈਅਦ ਮੁਹੰਮਦ ਅਨਵਰ ਆਲਮ ਪਾਸ਼ਾ ਨੇ ਮੁੱਖ ਮਹਿਮਾਨ ਅਤੇ ਉੱਘੇ ਸਮਾਜਿਕ ਚਿੰਤਕ ਤੇ ਮਜ਼ਦੂਰ ਨੇਤਾ ਕਾਮਰੇਡ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ.ਅਨਵਰ ਪਾਸ਼ਾ ਨੇ ਕਿਹਾ ਮੈਂ  ਗੁਰੂ ਨਾਨਕ ਦੇਵ ਜੀ ਅਤੇ ਸ਼ਹੀਦ-ਇ-ਆਜ਼ਮ ਸ.ਭਗਤ ਸਿੰਘ ਨਾਲ ਬਾਵਸਤਾ ਇਸ ਸਰ-ਜ਼ਮੀਂ ਨੂੰ ਸਜਦਾ ਕਰਦਾਂ ਹਾਂ ਅਤੇ ਸਨ 1951 ਈ. ਵਿੱਚ ਇਸੇ  ਜ਼ਮੀਨ ਨਾਲ ਸੰਬੰਧਿਤ ਪੰਜਾਬ ਦੀ ਯਾਤਰਾ ਨਾਲ ਜੁੜੇ ਅੰਬੇਡਕਰ ਭਵਨ ਦੀ ਇਸ ਇਤਿਹਾਸਕ ਭੂਮੀ ਪ੍ਰਤੀ ਮੇਰੇ  ਮਨ ਵਿੱਚ ਵਿਸ਼ੇਸ਼ ਸਤਿਕਾਰ ਅਤੇ ਲਗਾਓ ਹੈ ਜਿਸ ਨੂੰ ਬਣਾਉਣ ਵਿੱਚ ਮੇਰੇ ਪ੍ਰੇਰਨਾ ਸਰੋਤ ਰਹੇ ਬਾਬਾ ਸਾਹਿਬ ਦੇ ਸੰਪਰਕ ਵਿੱਚ ਰਹਿਣ ਵਾਲੇ ਸਮਰਪਿਤ ਅੰਬੇਡਕਰੀ ਐਲ ਆਰ ਬਾਲੀ ਜੀ ਨਾਲ 2017 ਵਿੱਚ ਵੀ ਮੈਂ ਇਸ ਇਤਿਹਾਸਕ ਸਥਾਨ ‘ਤੇ ਅੰਬੇਡਕਰ ਜਯੰਤੀ ਮੌਕੇ ਆਪਣੀ ਹਾਜ਼ਰੀ ਲਗਵਾ ਚੁੱਕਾ ਹਾਂ।

ਡਾ. ਅਨਵਰ ਪਾਸ਼ਾ ਨੇ ਕਿਹਾ ਕਿ ਡਾ. ਅੰਬੇਡਕਰ ਵਿਸ਼ਵ ਦੇ ਮਹਾਨ ਸਮਾਜਿਕ ਚਿੰਤਕ, ਮਾਨਵ ਵਿਗਿਆਨੀ ਅਤੇ ਸਮਾਜ ਸ਼ਾਸਤਰੀ ਹਨ। ਉਨ੍ਹਾਂ ਨੇ ਆਪਣੀ ਸੋਚ ਅਤੇ ਸੰਘਰਸ਼ ਦੁਆਰਾ ਸਦੀਆਂ ਤੋਂ ਪੀੜਿਤ ਸਮਾਜ ਦੇ ਇੱਕ ਵੱਡੇ ਵਰਗ ਨੂੰ ਰੂੜੀਵਾਦੀਆਂ ਦੀ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕਤੀ ਦੁਆਈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਮਤਾ, ਸੁਤੰਤਰਤਾ ਅਤੇ ਭਾਈਚਾਰਕ ਏਕਤਾ ਦੇ ਸਭ ਤੋਂ ਮਹਾਨ ਵਿਸ਼ਵ ਪੱਧਰੀ ਵਿਦਵਾਨ ਹਨ  ਜਿਨ੍ਹਾਂ ਨੇ ਭਾਰਤੀ ਸਮਾਜ ਦੇ ਹਰ ਵਰਗ, ਧਰਮ ਅਤੇ ਜਾਤ ਦੇ ਲੋਕਾਂ ਨੂੰ ਸੰਵਿਧਾਨ ਰਾਹੀਂ ਬਰਾਬਰ ਦੇ ਅਧਿਕਾਰ ਪ੍ਰਦਾਨ ਕੀਤੇ।  ਉਨ੍ਹਾਂ ਅੰਤ ਵਿੱਚ ਕਿਹਾ ਕਿ ਮੈਂ ਇਹ ਗਲ ਦਾਅਵੇ ਨਾਲ ਆਖ ਸਕਦਾ ਹਾਂ ਕਿ ਡਾ ਅੰਬੇਡਕਰ ਦਾ ਵਿਚਾਰ ਕਦੇ ਬੁੱਢਾ ਹੀ ਨਹੀਂ ਹੋਣਾ, ਮਰਨਾ ਤਾਂ ਕੀ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਹ ਬੇਸ਼ੱਕ ਕਮਿਊਨਿਸਟ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ, ਪਰ ਡਾ. ਅੰਬੇਡਕਰ ਅਤੇ ਉਨ੍ਹਾਂ ਦੇ ਚਿੰਤਨ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਅਥਾਹ ਸ਼ਰਧਾ ਹੈ।  ਉਹਨਾਂ ਕਿਹਾ ਮੈਨੂੰ ਪੂਰਨ ਭਰੋਸਾ ਹੈ, ਕੀ ਜਾਤ-ਪਾਤ ਦੇ ਖਾਤਮੇ ਤੋਂ ਬਿਨਾਂ ਭਾਰਤ ਵਿੱਚ ਵਰਗ-ਰਹਿਤ ਸਮਾਜਵਾਦੀ ਅੰਦੋਲਨ ਸਫਲ ਨਹੀਂ ਹੋ ਸਕਦਾ।  ਧਾਰਮਿਕ ਕੇਂਦਰੀਕਰਨ ਅਤੇ ਅਵਿਗਿਆਨਿਕ ਸੋਚ ਕਮਿਊਨਿਸਟਾਂ, ਦਲਿਤਾਂ, ਘੱਟ-ਗਿਣਤੀਆਂ ਅਤੇ ਔਰਤਾਂ ਦੀ ਕੱਟੜ ਵਿਰੋਧੀ ਹੈ। ਸ੍ਰੀ ਪਾਸਲਾ ਨੇ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ।   ਇਸ ਨੂੰ ਆਸਥਾ ਦਾ ਕੇਂਦਰ ਨਹੀਂ ਬਣਾਉਣਾ ਚਾਹੀਦਾ।  ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਡਾ. ਅੰਬੇਡਕਰ ਨੂੰ ਯੁਗ-ਪਲਟਾਊ  ਰਹਿਬਰ ਮਨਦਿਆਂ ਉਨ੍ਹਾਂ  ਨੂੰ ਕਰੋੜਾਂ ਲੋਕਾਂ ਦੀ ਤਕਦੀਰ ਬਦਲਣ ਵਾਲਾ ਮਹਾਨ ਕ੍ਰਾਂਤੀਕਾਰ ਰਹਿਬਰ ਦੱਸਿਆ। ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਸਕੱਤਰ ਸਨੀ ਥਾਪਰ ਨੇ ਵੀ ਬਾਬਾ ਸਾਹਿਬ ਦੇ ਸੰਘਰਸ਼ ਨੂੰ ਭਾਰਤ ਦੇ ਪਿਛੜੇ ਵਰਗ ਦੀ ਤਕਦੀਰ ਬਦਲਣ ਵਾਲਾ ਭਾਰਤੀ ਔਰਤ ਦਾ ਮੁਕਤੀ ਦਾਤਾ ਅਤੇ ਸੰਵਿਧਾਨ ਦਾ ਮੁੱਖ ਸ਼ਿਲਪਕਾਰ ਦੱਸਿਆ। ਸਮਾਗਮ ਦੌਰਾਨ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਡਾ. ਕੇ. ਐਸ. ਫੁੱਲ ਪ੍ਰਿੰਸੀਪਲ (ਸੇਵਾਮੁਕਤ) ਦੀ ਅਗਵਾਈ ਹੇਠ ਅੰਬੇਡਕਰ ਸਟੂਡੈਂਟਸ ਗਾਈਡੈਂਸ ਸੈੱਲ  ਦਾ ਐਲਾਨ ਕੀਤਾ ਗਿਆ ਅਤੇ ਸੁਸਾਇਟੀ ਵੱਲੋਂ ਇੱਕ ਮਹਿਲਾ-ਵਿੰਗ ਗਠਨ ਕਰਨ ਦਾ ਵੀ ਐਲਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸਤਨਾਮ ਸਿੰਘ ਬਧਾਵਨ IFS (ਸੇਵਾਮੁਕਤ) ਦੀ ਅਗਵਾਈ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ ਅਨਵਰ ਪਾਸ਼ਾ ਅਤੇ ਵਿਸ਼ੇਸ਼ ਮਹਿਮਾਨ ਕਾਮਰੇਡ ਮੰਗਤ ਰਾਮ ਪਾਸਲਾ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂਆਂ ਅਤੇ ਹੋਰ ਪਤਵੰਤੇ ਸੱਜਣਾਂ ਨਾਲ ਅੰਬੇਡਕਰ ਭਵਨ ਦੇ ਸਾਹਮਣੇ ਅੰਬੇਡਕਰ ਮਾਰਗ ਦੇ ਡਿਵਾਈਡਰ ਵਿੱਚ ਬਾਬਾ ਸਾਹਿਬ ਦੇ 135ਵੇਂ ਜਨਮ ਉਤਸਵ ਦੇ ਇਤਿਹਾਸਿਕ ਮੌਕੇ 135 ਬੂਟੇ ਲਾਉਣ ਦਾ ਕਾਰਜ ਆਰੰਭ ਕੀਤਾ ਅਤੇ ਇਸ ਉਪਰੰਤ ਤਥਾਗਤ ਬੁੱਧ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੀ ਮੂਰਤੀ ਅੱਗੇ ਨਤਮਸਤਕ ਹੋਏ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੰਜਾਬ ਵਿੱਚ 32 ਫੀਸਦੀ ਹੋ ਤਾਂ ਆਪਣੇ ਹੱਕਾਂ ਲਈ ਜਾਗਰੂਕ ਹੋ ਕੇ ਸਰਕਾਰ ਕੋਲੋਂ ਆਪਣਾ ਬਣਦਾ ਹੱਕ ਮੰਗੋ। ਸਿਰਫ ਆਟੇ- ਦਾਲ ਤੱਕ ਸੀਮਤ ਨਾ ਰਹੋ । ਸਟੇਜ ਦਾ ਸੰਚਾਲਨ ਬਲਦੇਵ ਰਾਜ ਜੱਸਲ ਅਤੇ ਚਰਨ ਦਾਸ ਸੰਧੂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਮਿਸ਼ਨਰੀ ਸਿੰਗਰ ਵਿੱਕੀ ਬਹਾਦਰਕੇ ਨੇ ਵੀ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕੀਤਾ।  ਸਮਾਗਮ ਵਿੱਚ AISSD ਪੰਜਾਬ ਯੂਨਿਟ ਦੁਆਰਾ ਪ੍ਰਕਾਸ਼ਿਤ ਸੋਵੀਨਾਰ ਜਾਰੀ ਕੀਤਾ ਗਿਆ।  

ਇਸ ਮੌਕੇ ਪਰਮਿੰਦਰ ਸਿੰਘ ਖੁਤਨ, ਪ੍ਰੋ. ਅਸ਼ਵਨੀ ਜੱਸਲ, ਜਸਵਿੰਦਰ ਵਰਿਆਣਾ, ਤਿਲਕ ਰਾਜ, ਬਲਦੇਵ ਰਾਜ ਭਾਰਦਵਾਜ  ਡਾ. ਮਹਿੰਦਰ ਸੰਧੂ, ਡਾ. ਜੀ.ਸੀ. ਕੌਲ, ਸੋਹਨ ਲਾਲ ਸਾਬਕਾ ਡੀਪੀਆਈ ਕਾਲਜਾਂ, ਡਾ. ਰਾਹੁਲ ਬਾਲੀ, ਡਾ. ਚਰਨਜੀਤ ਸਿੰਘ, ਡਾ. ਕਮਲਸ਼ੀਲ ਬਾਲੀ, ਹਰਮੇਸ਼ ਜੱਸਲ,  ਇਨਕਲਾਬ ਸੰਗਰ, ਪ੍ਰਿੰਸੀਪਲ ਪਰਮਜੀਤ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਸੂਰਜ ਬਿਰਦੀ, ਮਦਨ ਲਾਲ, ਜਗਦੀਸ਼ ਡਾਲੀਆ, ਸਤ ਪਾਲ ਸੁਮਨ,  ਐਮ.ਐਲ. ਡੋਗਰਾ, ਡੀਪੀ ਭਗਤ, ਮਲਕੀਤ ਸਿੰਘ, ਰੂਪ ਲਾਲ, ਸਤੀਸ਼ ਭਗਤ, ਈਸ਼ਵਰ ਚੰਦਰ, ਡਾ. ਮੋਹਿਤ, ਡਾ. ਰਾਜ ਕੁਮਾਰ, ਚਰਨਜੀਤ ਕੌਲ ਯੂਐਸਏ, ਮੇਹਰ ਮਲਿਕ, ਰਾਜੇਸ਼ ਥਾਪਾ,ਹਰੀ ਸਿੰਘ ਥਿੰਦ, ਪਿਛੋਰੀ ਲਾਲ ਸੰਧੂ, ਮੋਹਨ ਲਾਲ, ਮਨਜੀਤ ਸਿੰਘ, ਪਰਮਜੀਤ ਮਹੇ, ਸੋਮ ਲਾਲ ਮੱਲ, ਪ੍ਰੋ. ਐਮ.ਆਰ ਰਾਣਾ, ਬਰਜੇਸ਼ ਕੁਮਾਰ, ਬੀ ਡੀ ਬੈਂਸ ਸਾਬਕਾ ਮੇਅਰ ਯੂਕੇ, ਐਡਵੋਕੇਟ ਕੁਲਦੀਪ ਭੱਟੀ, ਜੋਤੀ ਪ੍ਰਕਾਸ਼, ਗੁਰਪਾਲ ਸਿੰਘ ਸਾਬਕਾ ਡੀਪੀਆਈ ਕਾਲਜਾਂ, ਡਾ. ਸੁਰਿੰਦਰ ਜਗਤ, ਪਰਮ ਦਾਸ ਹੀਰ, ਦਿਨੇਸ਼ ਡੋਗਰਾ, ਪਿਆਰੇ ਲਾਲ ਚਾਹਲ, ਡਾ: ਵੀਨਾ ਪਾਲ, ਸੁਨੀਤਾ ਸੰਧੂ, ਸੋਨੀਆ ਭਾਰਦਵਾਜ, ਸ਼ਕੁੰਤਲਾ ਨਾਗਰ, ਤੇਜਪ੍ਰੀਤ ਕੌਰ, ਮੋਨਿਕਾ ਚੰਦਰ ਸਮੇਤ ਬਾਬਾ ਸਾਹਿਬ ਦੇ ਅਨੇਕਾਂ ਸ਼ਰਧਾਲੂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।

 ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਫੋਟੋ ਕੈਪਸ਼ਨ: ਮੁੱਖ ਮਹਿਮਾਨ ਡਾ. ਅਨਵਰ ਪਾਸ਼ਾ ਅਤੇ ਮੁੱਖ ਬੁਲਾਰੇ ਕਾਮਰੇਡ ਮੰਗਤ ਰਾਮ ਪਾਸਲਾ ਦਾ ਸਨਮਾਨ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ।  

बलदेव राज भारद्वाज
महासचिव, अंबेडकर मिशन सोसाइटी पंजाब (रजि.)

ਫੋਟੋ ਕੈਪਸ਼ਨ: ਸਤਿਕਾਰਯੋਗ ਭੰਤੇ ਰੇਵਤ ਜੀ ਅਤੇ ਸੁਸਾਇਟੀ ਦੇ ਮੈਂਬਰ ਤਥਾਗਤ ਬੁੱਧ ਦੀ ਮੂਰਤੀ ਅੱਗੇ ਨਤਮਸਤਕ ਹੁੰਦੇ ਹੋਏ।
ਸਮਾਗਮ ਦੀਆਂ ਕੁਝ ਝਲਕੀਆਂ