Press Note AMS Punjabi 25-05-2024
- Home
- Press Note AMS Punjabi 25-05-2024
ਬੁੱਧ ਜੈਅੰਤੀ ਸਮਾਰੋਹ ਪ੍ਰਮੁੱਖ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਆਯੋਜਿਤ ਕੀਤਾ ਗਿਆ
ਨੈਤਿਕਤਾ ਅਤੇ ਮਨ ਦੀ ਸਾਧਨਾ ਬੁੱਧ ਧੰਮ ਦਾ ਪ੍ਰਮੁੱਖ ਸਾਰ - ਪ੍ਰੋਫੈਸਰ ਬਲਬੀਰ
ਜਲੰਧਰ: ( ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨਾਲ ਸੰਬੰਧਿਤ ਪ੍ਰਮੁੱਖ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਬੁੱਧ ਜੈਅੰਤੀ ਸਮਾਰੋਹ ਬੜੇ ਜੋਸ਼, ਉਤਸ਼ਾਹ, ਸ਼ਰਧਾ ਅਤੇ ਪਿਆਰ ਭਰੇ ਮਾਹੌਲ ਵਿੱਚ ਆਯੋਜਿਤ ਕੀਤਾ। ਇਸ ਸਮਾਗਮ ਵਿੱਚ ਮਾਨਯੋਗ ਭੰਤੇ ਰੇਵਤ ਜੀ ਨੇ ਧੰਮ ਦੇਸ਼ਨਾ ਪ੍ਰਦਾਨ ਕੀਤੀ। ਉਹਨਾਂ ਨੇ ਤ੍ਰਿਸ਼ਰਣ ਅਤੇ ਪੰਚਸ਼ੀਲ ਦਾ ਪਾਠ ਕਰਨ ਉਪਰੰਤ ਤਥਾਗਤ ਬੁੱਧ ਦੇ ਜੀਵਨ ਦਰਸ਼ਨ ਅਤੇ ਸਿੱਖਿਆਵਾਂ ਉੱਪਰ ਚਰਚਾ ਕਰਦਿਆਂ ਸਰੋਤਿਆਂ ਨੂੰ ਬੁੱਧ ਦੇ ਨੈਤਿਕ ਮਾਰਗ ਤੇ ਚਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਕਿਹਾ ਕਿ ਤਥਾਗਤ ਬੁੱਧ ਅਜਿਹੇ ਪਹਿਲੇ ਮਹਾਂਮਾਨਵ ਹਨ ਜਿਨ੍ਹਾਂ ਨੇ ਵਰਣ ਵਿਵਸਥਾ ਅਤੇ ਜਾਤ ਪਾਤ ਦਾ ਖੰਡਨ ਕਰਦਿਆਂ ਬੁੱਧ ਧੰਮ ਵਿੱਚ ਔਰਤ ਨੂੰ ਸਮਾਨਤਾ ਦੇ ਅਧਿਕਾਰ ਪ੍ਰਦਾਨ ਕੀਤੇ। ਉਹਨਾਂ ਨੇ ਕਿਹਾ ਕਿ ਬੁੱਧ ਮਾਰਗ ਤੇ ਚਲਕੇ ਪਰਿਵਾਰ, ਸਮਾਜ, ਦੇਸ਼ ਅਤੇ ਪੂਰੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ। ਪ੍ਰਗਿਆ, ਪੰਚਸ਼ੀਲ, ਕਰੁਣਾ, ਸਮਤਾ, ਸੁਤੰਤਰਤਾ, ਭਾਈਚਾਰਾ ਅਤੇ ਤਰਕਸ਼ੀਲ ਸੋਚ ਬੁੱਧ ਧੰਮ ਦੀ ਬੁਨਿਆਦ ਹੈ। ਸਮਾਗਮ ਦੇ ਵਿਸ਼ੇਸ਼ ਬੁਲਾਰੇ ਦੁਆਬਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਬਲਬੀਰ ਹੋਰਾਂ ਨੇ ਮਨੁੱਖੀ ਜੀਵਨ ਵਿੱਚ ਬੁੱਧ ਦੇ ਸ਼ਾਂਤੀ ਸੰਦੇਸ਼ ਦੀ ਮਹੱਤਤਾ ਬਾਰੇ ਵਿਸਤ੍ਰਿਤ ਚਰਚਾ ਕੀਤੀ । ਉਹਨਾਂ ਨੇ ਕਿਹਾ ਕਿ ਨੈਤਿਕਤਾ ਬੁੱਧ ਧੰਮ ਦਾ ਸਾਰ ਹੈ ਅਤੇ ਮਨ ਦੀ ਸਾਧਨਾ ਨੂੰ ਬੁੱਧ ਫਲਸਫੇ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਹੈ। ਮਾਨਵੀ ਸਮੱਸਿਆਵਾਂ ਦੇ ਸਮਾਧਾਨ ਲਈ ਮਨ ਵਿੱਚ ਪੈਦਾ ਹੁੰਦੇ ਵਿਕਾਰਾਂ 'ਤੇ ਕਾਬੂ ਪਾਉਣਾ, ਦੁਖੀ ਤੇ ਪੀੜਿਤ ਪਰਾਣੀਆਂ ਪ੍ਰਤੀ ਕਰੁਣਾ ਭਾਵ ਦਾ ਸੰਚਾਰ ਅਤੇ ਹਰ ਜੀਵ ਪ੍ਰਤੀ ਸਮਭਾਵੀ ਦ੍ਰਿਸ਼ਟੀ ਇਸ ਸੰਸਾਰ ਨੂੰ ਸੁਖ ਭਰਿਆ ਬਣਾ ਸਕਦੀ ਹੈ । ਇਸ ਮੌਕੇ ਤੇ ਰਿਸਰਚ ਸਕਾਲਰ ਗੌਤਮ ਸਾਂਪਲਾ ਨੇ ਤਥਾਗਤ ਬੁੱਧ ਦੇ ਫਲਸਫੇ ਦੀ ਵਿਗਿਆਨਿਕ ਵਿਆਖਿਆ ਕਰਦਿਆਂ ਵਿਸ਼ਵ ਭਰ ਦੇ ਮਹਾਨ ਚਿੰਤਕਾਂ ਦੇ ਹਵਾਲਿਆਂ ਰਾਹੀਂ ਬੁੱਧ ਮੱਤ ਦੀ ਭਵਿੱਖ ਮੁਖੀ ਦ੍ਰਿਸ਼ਟੀ ਦੀ ਚਰਚਾ ਕੀਤੀ। ਗੌਤਮ ਸਾਂਪਲਾ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਵਿਸ਼ਵ ਪੱਧਰੀ ਰਿਸਰਚ ਰਿਪੋਰਟ ਦੀ ਇੱਕ ਕਾਪੀ ਅੰਬੇਡਕਰ ਭਵਨ ਦੀ ਲਾਇਬ੍ਰੇਰੀ ਵਾਸਤੇ ਅੰਬੇਡਕਰ ਭਵਨ ਟਰੱਸਟ ਨੂੰ ਡਾ. ਜੀ. ਸੀ. ਕੌਲ ਅਤੇ ਸ੍ਰੀ ਚਰਨ ਦਾਸ ਸੰਧੂ ਦੇ ਸਪੁਰਦ ਕੀਤੀ। ਸ੍ਰੀ ਗੌਤਮ ਸਾਂਪਲਾ ਨੇ ਇਸ ਰਿਸਰਚ ਰਿਪੋਰਟ ਬਾਰੇ ਖੋਜ ਪੂਰਨ ਤੱਥ ਦੱਸ ਕੇ ਸਰੋਤਿਆਂ ਨੂੰ ਬਹੁਤ ਹੈਰਾਨ ਕੀਤਾ। ਸਭ ਦਾ ਸਵਾਗਤ ਅਤੇ ਮੰਚ ਸੰਚਾਲਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਨੇ ਆਏ ਹੋਏ ਸਾਰੇ ਮਹਿਮਾਨਾ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਉਪਰੰਤ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਡਾ. ਮਹਿੰਦਰ ਸੰਧੂ , ਪਿਸ਼ੌਰੀ ਲਾਲ ਸੰਧੂ, ਡਾ. ਕਮਲਸ਼ੀਲ ਬਾਲੀ, ਪਰਮਿੰਦਰ ਸਿੰਘ ਖੁਤਣ, ਕ੍ਰਿਸ਼ਨ ਕਲਿਆਣ, ਮੈਡਮ ਸੁਦੇਸ਼ ਕਲਿਆਣ, ਸੰਤੋਸ਼ ਕੁਮਾਰੀ, ਕਵਿਤਾ ਢੰਡੇ, ਹਰਭਜਨ ਨਿਮਤਾ, ਨਿਰਮਲ ਬਿੰਜੀ , ਹਰਜਿੰਦਰ ਪ੍ਰਕਾਸ਼, ਸੋਮ ਲਾਲ ਮੱਲ, ਰਾਜੇਸ਼ ਕੁਮਾਰ, ਚੌਧਰੀ ਹਰੀ ਰਾਮ ਅਤੇ ਹੋਰ ਅਨੇਕਾਂ ਸਾਥੀ ਸਮਾਗਮ ਵਿੱਚ ਸ਼ਾਮਿਲ ਹੋਏ। ਡਾ. ਸੰਦੀਪ ਮਹਿਮੀ ਅਤੇ ਸਤਵਿੰਦਰ ਮਦਾਰਾਂ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਧਾਰੇ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਫੋਟੋ ਕੈਪਸ਼ਨ: ਸਤਿਕਾਰਯੋਗ ਭੰਤੇ ਰੇਵਤ ਜੀ ਅਤੇ ਸੁਸਾਇਟੀ ਦੇ ਮੈਂਬਰ ਤਥਾਗਤ ਬੁੱਧ ਦੀ ਮੂਰਤੀ ਅੱਗੇ ਨਤਮਸਤਕ ਹੁੰਦੇ ਹੋਏ।
2 . ਸਮਾਗਮ ਦੀਆਂ ਕੁਝ ਝਲਕੀਆਂ