History

History of AMS

  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਇੱਕ ਸਮਾਜਿਕ, ਸਭਿਆਚਾਰਕ ਅਤੇ ਗੈਰ-ਰਾਜਨੀਤਕ ਸੰਸਥਾ ਹੈ. ਇਸਦਾ ਮੁੱਖ ਦਫਤਰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ (ਪੰਜਾਬ) ਵਿਖੇ ਹੈ. ਸ਼੍ਰੀ ਲਾਹੌਰੀ ਰਾਮ ਬਾਲੀ (ਐਡੀਟਰ, ਭੀਮ ਪਤ੍ਰਿਕਾ, ਜਲੰਧਰ) ਨੇ ਮੁਢਲੇ ਮੈਂਬਰਾਂ, ਸ਼੍ਰੀ ਦਰਸ਼ਨ ਰਾਮ (ਨਵੀਂ ਦਿੱਲੀ); ਸ਼੍ਰੀ ਬ੍ਰਹਮਜੀਤ (ਨਵੀਂ ਦਿੱਲੀ); ਸ਼੍ਰੀ ਬੀ.ਐਮ. ਪਾਖੱੜੇ (ਨਵੀਂ ਦਿੱਲੀ); ਸ੍ਰੀ ਭਾਗਵਾਨ ਦਾਸ (ਨਵੀਂ ਦਿੱਲੀ); ਸ਼੍ਰੀ ਓਮ ਪ੍ਰਕਾਸ਼ (ਨਵੀਂ ਦਿੱਲੀ); ਸ਼੍ਰੀ ਪ੍ਰਤਾਪ ਸਿੰਘ (ਨਵੀਂ ਦਿੱਲੀ); ਸ਼੍ਰੀ ਸ਼ਿਆਮ ਸੁੰਦਰ (ਨਵੀਂ ਦਿੱਲੀ); ਸ਼੍ਰੀਮਤੀ ਕੌਸ਼ਲਿਆ ਬੈਸੰਤਰੀ (ਨਵੀਂ ਦਿੱਲੀ); ਸ਼੍ਰੀਮਤੀ ਸ਼ਕੁੰਤਲਾ ਦੇਵੀ ਨਾਗਰ (ਨਵੀਂ ਦਿੱਲੀ) ਅਤੇ ਸ਼੍ਰੀ ਆਰ. ਸੀ. ਸੰਗਰ (ਮੁਹੱਲਾ ਸੰਗਰਾਂ, ਜਲੰਧਰ) ਨੂੰ ਨਾਲ ਲੈ ਕੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਵਿਚਾਰਧਾਰਾ ਅਤੇ ਬੁੱਧ-ਧੰਮ, ਜਿਸਦਾ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦੌਰਾਨ ਪ੍ਰਚਾਰ-ਪ੍ਰਸਾਰ ਕੀਤਾ ਅਤੇ ਜੋ ਉਨ੍ਹਾਂ ਦੇ ਗ੍ਰੰਥ “ਬੁੱਧ ਅਤੇ ਉਨ੍ਹਾਂ ਦਾ ਧੰਮ” ਵਿਚ ਪ੍ਰਸਤੁਤ ਹੈ, ਦੇ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਲਈ “ਅੰਬੇਡਕਰ ਮਿਸ਼ਨ ਸੁਸਾਇਟੀ” ਦੇ ਸਿਰਲੇਖ ਹੇਠ ਇਕ ਸਮਾਜਿਕ ਸੰਸਥਾ ਦਾ ਗਠਨ ਕੀਤਾ. ਸੁਸਾਇਟੀ ਆਪਣੀਆਂ ਗਤੀਵਿਧੀਆਂ ਆਪਣੇ ਮੁੱਖ ਦਫਤਰ ਅੰਬੇਡਕਰ ਭਵਨ, ਡਾ. ਅੰਬੇਡਕਰ ਭਵਨ ਜਲੰਧਰ ਤੋਂ ਕਰਦੀ ਸੀ.


   ਬਹੁਗਿਣਤੀ ਮੈਂਬਰ ਦੂਰੋਂ ਨਵੀਂ ਦਿਲੀ ਤੋਂ ਹੋਣ ਕਾਰਨ ਸੁਸਾਇਟੀ ਦੇ ਕੰਮ-ਕਾਜ਼ ਵਿਚ ਕੁਝ ਮੁਸ਼ਕਲਾਂ ਆਉਂਦੀਆਂ ਸਨ, ਇਸ ਲਈ ਇਸ ਸੁਸਾਇਟੀ ਦਾ ਸਮਾਪਨ ਕਰਕੇ, ਨਵੀਂ “ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)” ਦਾ ਗਠਨ ਕੀਤਾ ਗਿਆ ਸੀ.
ਸੁਸਾਇਟੀ ਦੇ ਨਿਯਮਾਂ ਅਤੇ ਉਪ-ਨਿਯਮਾਂ ਦੇ ਅਨੁਸਾਰ ਇਕ ਕਾਰਜਕਾਰੀ ਕਮੇਟੀ ਬਣਾਈ ਗਈ ਸੀ ਅਤੇ ਸੁਸਾਇਟੀ ਦੇ ਪ੍ਰਬੰਧਨ ਤੇ ਪ੍ਰੋਗਰਾਮ ਉਸ ਨੂੰ ਸੌਂਪ ਦਿੱਤੇ ਗਏ. ਸੁਸਾਇਟੀ ਦੇ ਪਹਿਲੇ ਮੈਂਬਰਾਂ ਨੇ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਹੋਏ ਪ੍ਰਧਾਨ ਡਾ. ਸੁਰਿੰਦਰ ਅਜਨਾਤ; ਵਾਈਸ-ਪ੍ਰਧਾਨ ਸ਼੍ਰੀ ਆਰ. ਸੀ. ਸੰਗਰ; ਜਨਰਲ ਸਕੱਤਰ ਸ਼੍ਰੀ ਐਲ.ਆਰ. ਬਾਲੀ; ਉਪ-ਸਕੱਤਰ ਸ਼੍ਰੀ ਕਰਤਾਰ ਚੰਦ, ਵਿਤ-ਸਕੱਤਰ ਸ਼੍ਰੀ ਰਾਮ ਨਾਥ ਸੁੰਡਾ; ਆਡੀਟਰ ਸ਼੍ਰੀ ਕਰਤਾਰ ਦਾਸ ਭਾਟੀਆ; ਕਾਰਜਕਾਰੀ ਮੈਂਬਰਾਨ ਸ਼੍ਰੀ ਅਜੀਤ ਚੰਦ ਨਿਮਤਾ ਅਤੇ ਸ਼੍ਰੀ ਹਜਾਰਾ ਰਾਮ ਬੋਧੀ ਦੁਆਰਾ ਸ਼੍ਰੀ ਐਲ ਆਰ ਬਾਲੀ ਅਤੇ ਸ਼੍ਰੀ ਐਚ. ਆਰ. ਬੋਧੀ ਨੂੰ ਸੁਸਾਇਟੀ ਨੂੰ ‘ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860’ ਦੇ ਅਧੀਨ ਸਰਕਾਰ ਤੋਂ ਰਜਿਸਟਰਡ ਕਰਾਉਣ ਲਈ ਪ੍ਰਮਾਣਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਸੁਸਾਇਟੀ ਨੂੰ ‘ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860’ ਦੇ ਅਧੀਨ ਰਜਿਸਟਰਡ ਕਰਾਇਆ. ਸੁਸਾਇਟੀ ਦਾ ਰਜਿਸਟ੍ਰੇਸ਼ਨ ਨੰਬਰ 1978-79 ਦਾ 1098 ਹੈ.


    ਡਾ.ਆਰ ਡੀ ਨਾਰ (ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ); ਡਾ. ਸੁਰਿੰਦਰ ਅਜਨਾਤ (ਐਮ ਏ ਪੀਐਚ ਡੀ) ਸ਼੍ਰੀ ਆਰ. ਸੀ. ਪਾਲ (ਸਾਬਕਾ ਜੱਜ); ਡਾ. ਜੀ. ਸੀ. ਕੌਲ (ਐਮ ਏ, ਪੀਐਚ ਡੀ); ਸ਼੍ਰੀ ਗਿਆਨ ਸਿੰਘ ਬੱਲ (ਪੀ ਸੀ ਐਸ) ਅਤੇ ਸ਼੍ਰੀ ਦਵਾਰਕਾ ਭਾਰਤੀ (ਹੁਸ਼ਿਆਰਪੂਰ) ਵਰਗੀਆਂ ਸ਼ਖਸ਼ੀਅਤਾਂ “ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)” ਦੇ ਪ੍ਰਧਾਨ ਰਹਿ ਚੁੱਕੇ ਹਨ. ਵਰਤਮਾਨ ਸਮੇਂ ਵਿਚ ਮੈਡਮ ਸੁਦੇਸ਼ ਕਲਿਆਣ ਸੁਸਾਇਟੀ ਦੇ ਪ੍ਰਧਾਨ ਹਨ. ਮੈਡਮ ਸੁਦੇਸ਼ ਕਲਿਆਣ ‘ਦੂਰਦਰਸ਼ਨ ਕੇਂਦਰ, ਜਲੰਧਰ ਤੋਂ ਸੇਵਾਮੁਕਤ ਅਧਿਕਾਰੀ ਹਨ ਅਤੇ ਮਰਹੂਮ ਲੋਕ-ਕਵਿ ਸ਼੍ਰੀ ਗੁਰਦਾਸ ਰਾਮ ‘ਆਲਮ’ ਦੀ ਬੇਟੀ ਹਨ. “ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)” ਬਾਬਾ ਸਾਹਿਬ ਦੇ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅੰਬੇਡਕਰ ਭਵਨ ਜਲੰਧਰ ਤੋਂ ਆਪਣੀਆਂ ਗਤੀਵਿਧੀਆਂ ਸਫਲਤਾਪੂਰਵਕ ਚਲਾ ਰਹੀ ਹੈ.